ਹੁਣ 12 ਜੁਲਾਈ ਤੱਕ ਜਮ੍ਹਾ ਹੋ ਸਕੇਗੀ PSEB ਪੰਜਾਬੀ ਵਾਧੂ ਵਿਸ਼ੇ ਦੀ ਪ੍ਰੀਖਿਆ ਫੀਸ


ਲੁਧਿਆਣਾ(ਵਿੱਕੀ)- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅਕੈਡਮਿਕ ਸੈਸ਼ਨ 2021-2022 ਦੀ ਦੂਜੀ ਤਿਮਾਹੀ ’ਚ ਕਰਵਾਈ ਜਾਣ ਵਾਲੇ ਮੈਟ੍ਰਿਕ ਪੱਧਰ ਦੇ ਪੰਜਾਬੀ ਵਾਧੂ ਵਿਸ਼ੇ ਦੀ ਪ੍ਰੀਖਿਆ ਲਈ ਪ੍ਰੀਖਿਆ ਫਾਰਮ ਅਤੇ ਫੀਸ ਭਰਨ ਦੀ ਮੀਤੀ ਵਿਚ ਵਾਧਾ ਕੀਤਾ ਗਿਆ ਹੈ।

ਸਿੱਖਿਆ ਬੋਰਡ ਦੇ ਕੰਟ੍ਰੋਲਰ ਪ੍ਰੀਖਿਆਵਾਂ ਜੇ. ਆਰ. ਮਹਰੋਕ ਨੇ ਦੱਸਿਆ ਕਿ ਅਕੈਡਮਿਕ ਸੈਸ਼ਨ 2021-2022 ਦੀ ਦੂਜੀ ਤਿਮਾਹੀ ਵਿਚ ਲਏ ਜਾਣ ਵਾਲੇ ਮੈਟ੍ਰਿਕ ਪੱਧਰ ’ਤੇ ਵਾਧੂ ਵਿਸ਼ਾ ਪੰਜਾਬੀ ਦੀ ਪ੍ਰੀਖਿਆ ਦੇਣ ਦੇ ਇੱਛੁਕ ਕੈਂਡੀਡੇਟਸ ਦੇ ਲਈ ਪ੍ਰੀਖਿਆ ਫਾਰਮ ਸਮੇਤ ਪ੍ਰੀਖਿਆ ਫੀਸ ਭਰਨ ਦੀ ਆਖਰੀ ਮੀਤੀ  30 ਜੂਨ ਨਿਰਧਾਰਤ ਕੀਤੀ ਗਈ ਸੀ ਪਰ ਕਾਫੀ ਪ੍ਰੀਖਿਆਰਥੀ ਫਾਰਮ ਅਤੇ ਪ੍ਰੀਖਿਆ ਫੀਸ ਭਰਨ ਤੋਂ ਵਾਂਝੇ ਰਹਿ ਗਏ ਹਨ। ਇਸ ਲਈ ਕੈਂਡੀਡੇਟਸ ਦੇ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਇਸ ਪ੍ਰੀਖਿਆ ਦੇ ਲਈ ਫਾਰਮ ਅਤੇ ਪ੍ਰੀਖਿਆ ਫੀਸ ਭਰਨ ਦੀ ਆਖਰੀ ਮੀਤੀ 12 ਜੁਲਾਈ ਤੱਕ ਵਧਾ ਦਿੱਤੀ ਗਈ ਹੈ।

ਪ੍ਰੀਖਿਆ ਸਬੰਧੀ ਫੈਸਲਾ ਬਾਅਦ ਵਿਚ ਲਿਆ ਜਾਵੇਗਾ ਜਿਸ ਦੇ ਸਬੰਧ ਵਿਚ ਕੈਂਡੀਡੇਟਸ ਨੂੰ ਪ੍ਰੀਖਿਆ ਤੋਂ ਘੱਟ ਤੋਂ ਘੱਟ 15 ਦਿਨ ਪਹਿਲਾਂ ਅਖ਼ਬਾਰਾਂ ਅਤੇ ਸਿੱਖਿਆ ਬੋਰਡ ਦੀ ਵੈੱਬਸਾਈਟ ਜਰੀਏ ਸੂਚਨਾ ਮੁਹੱਈਆ ਕਰਵਾਈ ਜਾਵੇਗੀ।

Post a Comment

Previous Post Next Post