ਭਿਆਨਕ ਸੜਕ ਹਾਦਸਾ, ਚਾਰ ਨੌਜਵਾਨਾਂ ਦੀ ਮੌਤ


 ਹੁਸ਼ਿਆਰਪੁਰ: ਹੁਸਿਆਰਪੁਰ ਵਿੱਚ ਦਰਦਨਾਕ ਹਾਦਸਾ ਵਾਪਰਿਆ ਹੈ। ਇਹ ਹਾਦਸਾ ਹੁਸ਼ਿਆਰਪੁਰ ਦੇ ਚੰਡੀਗੜ੍ਹ ਬਾਈਪਾਸ 'ਤੇ ਸ਼ੇਰਗੜ੍ਹ ਨਜ਼ਦੀਕ ਵਾਪਰਿਆ ਹੈ। ਇਸ ਹਾਦਸੇ ਵਿੱਚ 4 ਲੋਕਾਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਕਾਰ ਦੀ ਟਰਾਲੇ ਨਾਲ ਟੱਕਰ ਹੋਣ ਕਾਰਨ ਇਹ ਹਾਦਸਾ ਵਾਪਰਿਆ ਹੈ। ਹਾਦਸੇ ਵਿੱਚ 3 ਨੌਜਵਾਨਾਂ ਦੀ ਮੌਤ ਮੌਕੇ 'ਤੇ ਹੀ ਹੋ ਗਈ। ਇੱਕ ਨੌਜਵਾਨ ਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ। ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮ੍ਰਿਤਕ ਪੁਰਹੀਰਾਂ ਦੇ ਰਹਿਣ ਵਾਲੇ ਹਨ ਜੋ ਏਸੀ ਦੀ ਮੁਰੰਮਤ ਕਰਨ ਦਾ ਕੰਮ ਕਰਦੇ ਸੀ। ਉਹ ਕੰਮ ਤੋਂ ਘਰ ਵਾਪਸ ਪਰਤ ਰਹੇ ਸਨ। ਰਸਤੇ ਵਿੱਚ ਇੱਕ ਟਰਾਲਾ ਜਾ ਰਿਹਾ ਸੀ ਉਸ ਦੇ ਪਿੱਛੋਂ ਕਾਰ ਨਾਲ਼ ਟੱਕਰ ਹੋ ਗਈ।

ਪੁਲਿਸ ਮੁਤਾਬਕ ਹੁਸ਼ਿਆਰਪੁਰ ਦੇ ਸ਼ੇਰਗੜ੍ਹ ਬਾਈਪਾਸ 'ਤੇ ਬੀਤੀ ਦੇਰ ਰਾਤ ਵਾਪਰੇ ਭਿਆਨਕ ਸੜਕ ਹਾਦਸੇ 'ਚ ਕਾਰ ਸਵਾਰ 4 ਨੌਜਵਾਨਾਂ ਦੀ ਮੌਤ ਹੋ ਗਈ। ਹਾਦਸਾ ਉਸ ਸਮੇਂ ਵਾਪਰਿਆ ਜਦੋਂ ਪਿੰਡ ਪੁਰਹੀਰਾਂ ਦੇ ਵਾਸੀ ਪੁਸ਼ਪ ਕੁਮਾਰ, ਵਿਕਾਸ ਕੁਮਾਰ, ਨਰਿੰਦਰ ਕੁਮਾਰ ਤੇ ਪ੍ਰਕਾਸ਼ ਕੁਮਾਰ ਦੇਰ ਰਾਤ ਕਾਰ 'ਚ ਸਵਾਰ ਹੋ ਕੇ ਜਾ ਰਹੇ ਸਨ। 

ਇਸੇ ਦੌਰਾਨ ਜਦੋਂ ਉਹ ਸ਼ੇਰਗੜ੍ਹ ਬਾਈਪਾਸ 'ਤੇ ਪਹੁੰਚੇ ਤਾਂ ਕਾਰ ਬੇਕਾਬੂ ਹੋ ਕੇ ਉਨ੍ਹਾਂ ਦੇ ਅੱਗੇ ਜਾ ਰਹੇ ਟਿੱਪਰ ਦੇ ਪਿਛਲੇ ਪਾਸੇ ਜਾ ਟਕਰਾਈ, ਜਿਸ ਕਾਰਨ 3 ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਇੱਕ ਨੌਜਵਾਨ ਦੀ ਨੂੰ ਡੀਐਮਸੀ ਲੁਧਿਆਣਾ ਲਿਜਾਂਦੇ ਸਮੇਂ ਉਸ ਦੀ ਰਸਤੇ 'ਚ ਮੌਤ ਹੋ ਗਈ। 

Post a Comment

Previous Post Next Post