ਪੰਜਾਬ ਸਕੂਲ ਸਿੱਖਿਆ ਬੋਰਡ ਨੇ 12ਵੀਂ ਦਾ ਨਤੀਜਾ ਕੀਤਾ ਜਾਰੀ

 


ਮੋਹਾਲੀ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸ਼ੁੱਕਰਵਾਰ ਨੂੰ 12ਵੀਂ ਜਮਾਤ ਦੇ ਨਤੀਜੇ ਦਾ ਐਲਾਨ ਕਰ ਦਿੱਤਾ ਗਿਆ ਹੈ। 12ਵੀਂ ਜਮਾਤ ਦੇ ਕੁੱਲ 292663 ਵਿਦਿਆਰਥੀਆਂ ਵਿੱਚੋਂ 282349 ਵਿਦਿਆਰਥੀ ਪਾਸ ਹੋਏ, ਜਿਨ੍ਹਾਂ ਦੀ ਪਾਸ ਫ਼ੀਸਦੀ 96.48 ਰਹੀ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਯੋਗਰਾਜ ਸ਼ਰਮਾ ਨੇ ਕਿਹਾ ਹੈ ਕਿ ਜਦੋਂ ਹਾਲਾਤ ਸਾਜ਼ਗਾਰ ਹੋਣਗੇ ਤਾਂ ਜਿਹੜੇ ਬੱਚੇ ਆਫਲਾਈਨ ਪੇਪਰ ਦੇਣਾ ਚਾਹੁੰਣਗੇ, ਉਹ ਆਪਣੇ ਪੇਪਰ ਦੇ ਸਕਣਗੇ ਪਰ ਇਸਦੇ ਲਈ ਉਨ੍ਹਾਂ ਨੂੰ ਸਿਰਫ ਇੱਕ ਹਫ਼ਤੇ ਦਾ ਨੋਟਿਸ ਚਾਹੀਦਾ ਹੈ।

ਸਿੱਖਿਆ ਬੋਰਡ ਦੇ ਪ੍ਰੀਖਿਆ ਕੰਟਰੋਲਰ ਜਨਕ ਰਾਜ ਮਹਿਰੋਕ ਅਨੁਸਾਰ ਇਸ ਵਾਰ 10,540 ਵਿਦਿਆਰਥੀਆਂ ਦਾ ਨਤੀਜਾ ਲੇਟ ਰਿਹਾ ਹੈ, ਜਿਸ ਦੇ ਵੱਖ-ਵੱਖ ਕਾਰਨ ਹਨ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਯੋਗਰਾਜ ਸ਼ਰਮਾ ਵੱਲੋਂ ਬਾਰ੍ਹਵੀਂ ਦੇ ਨਤੀਜੇ ਦਾ ਐਲਾਨ ਕਰਦੇ ਹੋਏ ਉਨ੍ਹਾਂ ਦੇ ਨਾਲ ਸਿੱਖਿਆ ਬੋਰਡ ਦੀ ਸਕੱਤਰ ਆਈ. ਏ. ਐਸ. ਈਸ਼ਾ ਕਾਲੀਆ ਅਤੇ ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਡਾ. ਵਰਿੰਦਰ ਭਾਟੀਆ ਵੀ ਨਜ਼ਰ ਆਏ। 


Post a Comment

Previous Post Next Post