ਪੰਜਾਬ 'ਚ ਮੁੜ ਖੁੱਲ੍ਹਣਗੇ ਕਾਲਜ

 


ਪੰਜਾਬ ਸਰਕਾਰ ਦੁਆਰਾ ਜਾਰੀ ਕੀਤੇ ਗਏ ਨਵੇਂ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਪੰਜਾਬ ਦੇ ਕਾਲਜਾਂ ਨੂੰ ਖੋਲਣ ਦੀ ਅਨੁਮਤੀ ਦੇ ਦਿੱਤੀ ਗਈ ਹੈ ,ਜਿਸ ਦੇ ਚੱਲਦਿਆਂ ਪੰਜਾਬ ਦੇ ਕਾਲਜਾਂ ਦੇ ਅਧਿਕਾਰੀਆਂ ਨੇ ਮੁਕੰਮਲ ਤਿਆਰੀਆਂ ਸ਼ੁਰੂ ਕਰਦਿਤੀਆਂ ਹਨ, ਜਿਸ ਵਿੱਚ ਕੋਰੋਨਾ ਦੀ ਹਿਦਾਇਤਾਂ ਦਾ ਖ਼ਾਸ ਧਿਆਨ ਰੱਖਿਆ ਜਾਏਗਾ ਅਤੇ ਸਖ਼ਤੀ ਨਾਲ ਪਾਲਨਾ ਵੀ ਕਰਵਾਈ ਜਾਏਗੀ।

ਸ਼ਹਿਰ ਦੇ ਹਾਥੀ ਗੇਟ ਦੇ ਕਟਰਾ ਸ਼ੇਰ ਸਿੰਘ ਵਿਖੇ ਸਥਿਤ ਡੀ.ਏ.ਵੀ. ਕਾਲਜ ਦੇ ਪ੍ਰਿੰਸੀਪਲ ਡਾ ਰਾਜੇਸ਼ ਕੁਮਾਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੁਆਰਾ ਲਿੱਤੇ ਗਏ ਇਸ ਫ਼ੈਸਲੇ ਨੂੰ ਉਹ ਸਲਾਉਂਦੇ ਹਨ ਪਰ ਓਥੇ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਜਿੱਥੇ ਕਿ ਦੇਸ਼ ਵਿੱਚ ਆਉਣ ਵਾਲੇ ਸਮੇਂ ਵਿੱਚ ਕੋਰੋਨਾ ਦੀ ਤੀਸਰੀ ਲਹਿਰ ਦੀ ਆਸ਼ੰਕਾ ਜਤਾਈ ਜਾ ਰਹੀ ਹੈ , ਉਸ ਦੇ ਚੱਲਦਿਆਂ ਕੋਰੋਨਾ ਦੀ ਹਿਦਾਇਤਾਂ ਦੀ ਪਾਲਨਾ ਕਰਨਾ ਵੀ ਬਹੁਤ ਜ਼ਰੂਰੀ ਹੈ ਤਾਂ ਹੀ ਅਸੀਂ ਇਸ ਮਹਾਂਮਾਰੀ ਤੋਂ ਬਚ ਪਾਵਾਂਗੇ।

ਕੋਰੋਨਾ ਦੇ ਚੱਲਦਿਆਂ ਬੱਚਿਆਂ ਦੀ ਪੜਾਈ 'ਤੇ ਕਾਫ਼ੀ ਅਸਰ ਵੇਖਣ ਨੂੰ ਮਿਲਿਆ ਹੈ 'ਤੇ ਡਾ ਰਾਜੇਸ਼ ਨੇ ਦੱਸਿਆ ਕਿ ਪਿਛਲੇ ਸਾਲ ਬੱਚਿਆਂ ਨੂੰ ਕੋਵਿਡ ਕਾਰਨ ਪਰਮੋਟ ਕਰ ਦਿੱਤਾ ਗਿਆ ਸੀ ਜਿਸ ਦੇ ਕਾਰਨ ਬੱਚਿਆਂ ਨੂੰ ਪਲੇਸਮੈਂਟ ਵੇਲੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੇ ਦੱਸਿਆ ਕਿ ਕਾਲਜ ਖੁੱਲਣ ਸੰਬੰਧੀ ਪੁਖ਼ਤਾ ਪ੍ਰਬੰਧ ਕਰ ਦਿੱਤੇ ਗਏ ਹਨ 'ਤੇ ਕਾਲਜ ਦੇ ਲੈਬ ਅਤੇ ਕਲਾਸਾਂ ਨੂੰ ਰੋਜ਼ਾਨਾ ਸੈਨੀਟਾਇਜ਼ ਕੀਤਾ ਜਾਂਦਾ ਹੈ। ਕਾਲਜ ਵਿੱਚ ਆਉਣ ਵਾਲੇ ਸਮੇਂ 'ਚ ਟੀਕਾਕਰਨ ਕੈਂਪ ਵੀ ਲਗਾਏ ਜਾਣਗੇ।

ਕਾਲਜ ਦੇ ਅਸਿਸਟੈਂਟ ਪ੍ਰੋਫੈਸਰ ਪਲਵਿੰਦਰ ਭਾਟੀਆ ਨੇ ਦੱਸਿਆ ਕਿ ਆਨਲਾਈਨ ਕਲਾਸਾਂ 'ਚ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਅਤੇ ਕਈ ਵਿਦਿਆਰਥੀਆਂ ਕੋਲ ਇੰਟਰਨੈੱਟ ਦੀ ਸੁਵਿਧਾ ਨਾ ਹੋਣ ਕਾਰਨ,ਉਨ੍ਹਾਂ ਨੂੰ ਪੜਾਈ ਵਿੱਚ ਆ ਰਹੀਆਂ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪਿਆ।


Post a Comment

Previous Post Next Post