SBI ਨੇ ਕੀਤਾ Alert: ਇਸ ਨੰਬਰ ਤੋਂ ਚੌਕਸ ਰਹੋ, ਸਿਰਫ ਇਕ SMS ਨਾਲ ਬੈਂਕ ਬੈਲੇਂਸ ਹੋ ਜਾਵੇਗਾ ਜ਼ੀਰੋ

ਇਨ੍ਹੀਂ ਦਿਨੀਂ ਵਿੱਤੀ ਧੋਖਾਧੜੀ ਦੇ ਕਈ ਮਾਮਲੇ ਸਾਹਮਣੇ ਆ ਰਹੇ ਹਨ। ਅਜਿਹੇ ਹੀ ਇਕ ਮਾਮਲੇ ਸਬੰਧੀ ਸਟੇਟ ਬੈਂਕ ਆਫ਼ ਇੰਡੀਆ (State Bank of India) ਨੇ ਆਪਣੇ ਗਾਹਕਾਂ ਨੂੰ ਸੁਚੇਤ ਰਹਿਣ ਲਈ ਕਿਹਾ ਹੈ। ਇਸ ਲਈ ਜੇ ਤੁਹਾਡਾ ਖਾਤਾ ਵੀ ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਸਟੇਟ ਬੈਂਕ ਆਫ਼ ਇੰਡੀਆ ਵਿੱਚ ਹੈ, ਤਾਂ ਸਾਵਧਾਨ ਰਹੋ।

ਤੁਹਾਡੀ ਇਕ ਛੋਟੀ ਜਿਹੀ ਗਲਤੀ ਅੱਖ ਝਪਕਦੇ ਹੀ ਤੁਹਾਡੇ ਬੈਂਕ ਬੈਲੇਂਸ ਨੂੰ ਸਾਫ ਕਰ ਸਕਦੀ ਹੈ। ਐਸਬੀਆਈ ਨੇ ਧੋਖਾਧੜੀ ਕਰਨ ਵਾਲਿਆਂ ਤੋਂ ਬਚਣ ਲਈ ਆਪਣੇ ਗਾਹਕਾਂ ਨੂੰ ਕਈ ਮਹੱਤਵਪੂਰਨ ਸੁਝਾਅ ਦਿੱਤੇ ਹਨ। ਬੈਂਕ ਖਾਤੇ ਤੋਂ Unauthorized transactions ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਬੈਂਕ ਨੇ ਗਾਹਕਾਂ ਨੂੰ ਵਧੇਰੇ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ।

ਨੰਬਰ ਨੋਟ ਕਰੋ ਅਤੇ ਕਦੇ ਜਵਾਬ ਨਾ ਦਿਓ...

ਦੱਸ ਦਈਏ ਕਿ ਇਨ੍ਹੀਂ ਦਿਨੀਂ ਐਸਬੀਆਈ ਦੇ ਗਾਹਕਾਂ ਕੋਲ ਫਰਜ਼ੀ ਮੈਸੇਜ ਆ ਰਹੇ ਹਨ। ਇਸ ਸਬੰਧੀ ਸ਼ਿਕਾਇਤ ਇਕ ਵਿਅਕਤੀ ਨੇ ਬੈਂਕ ਨੂੰ ਟੈਗ ਕਰਦੇ ਹੋਏ ਸੋਸ਼ਲ ਮੀਡੀਆ 'ਤੇ ਕੀਤੀ ਹੈ। ਫਰਜ਼ੀ ਮੈਸੇਜ ਨੂੰ ਗਾਹਕ ਨੇ @TheOfficialSBI ਅਤੇ @Cybercellindia ਦਾ ਟੈਗ ਕਰਕੇ ਇਸ ਬਾਰੇ ਸਟੇਟ ਬੈਂਕ ਆਫ਼ ਇੰਡੀਆ ਤੋਂ ਜਾਣਕਾਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ।

ਗਾਹਕ ਦੀ ਇਸ ਸਮਝਦਾਰੀ ਤੋਂ ਪ੍ਰਭਾਵਿਤ ਹੋ ਕੇ ਬੈਂਕ ਨੇ ਉਸ ਦੀ ਜ਼ੋਰਦਾਰ ਤਾਰੀਫ ਕੀਤੀ ਅਤੇ ਅਜਿਹੇ ਸੰਦੇਸ਼ਾਂ ਤੋਂ ਬਚਣ ਲਈ ਕਿਹਾ। ਇਹ ਸ਼ੇਅਰ ਕੀਤੀ ਸਕ੍ਰੀਨ ਸ਼ਾਟ ਤੋਂ ਪਤਾ ਲੱਗਦਾ ਹੈ ਕਿ ਇੱਕ ਬੰਦ ਖਾਤੇ ਨੂੰ ਐਕਟੀਵੇਟ ਕਰਨ ਲਈ ਇੱਕ ਜਾਅਲੀ ਸੰਦੇਸ਼ ਭੇਜਿਆ ਗਿਆ ਹੈ। ਇਸ ਸੰਦੇਸ਼ ਵਿਚ ਇਕ ਨੰਬਰ 8509007591 ਦਿੱਤਾ ਗਿਆ ਹੈ। ਜਿਸ ਵਿੱਚ ਇਹ ਕਿਹਾ ਗਿਆ ਹੈ ਕਿ ਤੁਸੀਂ ਸਪੋਰਟ ਟੀਮ ਦੇ ਨੰਬਰ ਉਤੇ ਆਪਣੀ ਜਾਣਕਾਰੀ ਸਾਂਝੀ ਕਰੋ।

ਇਸ 'ਤੇ ਬੈਂਕ ਨੇ ਵਿਅਕਤੀ ਨੂੰ ਇਸ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ। ਬੈਂਕ ਨੇ ਕਿਹਾ ਕਿ ਅਜਿਹੀਆਂ ਕਿਸੇ ਵੀ ਈਮੇਲ, ਐਸਐਮਐਸ, ਕਾਲ ਜਾਂ ਏਮਬੇਡਡ ਲਿੰਕ ਨੂੰ ਨਜ਼ਰਅੰਦਾਜ਼ ਕਰੋ ਅਤੇ ਉਨ੍ਹਾਂ ਦੀਆਂ ਗੱਲਾਂ ਵਿਚ ਨਾ ਫਸੋ। ਗਾਹਕਾਂ ਨੂੰ ਸਾਈਬਰ ਠੱਗਾਂ ਤੋਂ ਹਮੇਸ਼ਾ ਸਵਧਾਨ ਰਹਿਣਾ ਚਾਹੀਦਾ ਹੈ। ਗਾਹਕਾਂ ਨੂੰ ਆਪਣੇ ਬੈਂਕ ਨਾਲ ਜੁੜੀ ਨਿੱਜੀ ਜਾਣਕਾਰੀ ਨੂੰ ਕਦੇ ਵੀ ਕਿਸੇ ਨਾਲ ਸਾਂਝਾ ਨਹੀਂ ਕਰਨਾ ਚਾਹੀਦਾ। ਬੈਂਕ ਕਦੇ ਵੀ ਫੋਨ ਉਤੇ ਅਜਿਹੀ ਨਿੱਜੀ ਜਾਣਕਾਰੀ ਨਹੀਂ ਮੰਗਦਾ।

Post a Comment

Previous Post Next Post